ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਅਤੇ ਪੇਰੈਂਟਸ ਬੁੱਕ ਡਿਪੂ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਗਿਆ।
ਰਾਜਪੁਰਾ, 30 ਅਗਸਤ: (ਰਾਜੇਸ਼ ਡਾਹਰਾ ) : : ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਅਤੇ ਪਾਣੀ ਭੇਜਿਆ ਗਿਆ ਹੈ। ਇਹ ਸਹਾਇਤਾ ਪੇਰੈਂਟਸ ਬੁੱਕ ਡਿਪੂ ਦੇ ਸਹਿਯੋਗ ਨਾਲ ਦਿੱਤੀ ਗਈ। ਸਲਾਮਪੁਰ ਰੋਡ ਸਥਿਤ ਬਿਰਧ ਆਸ਼ਰਮ ਦੇ ਦਫ਼ਤਰ ਤੋਂ ਇੱਕ ਟਰਾਲੇ ਵਿੱਚ 16 ਟਨ ਤੋਂ ਵੱਧ ਸਮਾਨ ਰਵਾਨਾ ਕੀਤਾ ਗਿਆ। ਇਸ ਵਿੱਚ 200 ਰਾਸ਼ਨ ਪੈਕਟ ਸ਼ਾਮਲ ਸਨ...