ਚੇਅਰਮੈਨ ਹਰਜੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਜ਼ੋਨ ਦੇ ਇੰਚਾਰਜਾਂ ਦੀ ਮੀਟਿੰਗ
- ਪੰਥਕ ਮਸਲੇ ਅਤੇ ਖ਼ਬਰਾਂ
- (Asia/Kolkata)
ਅੱਜ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ੍ਰ. ਹਰਜੀਤ ਸਿੰਘ ਜੀ ਵੱਲੋਂ ਲੁਧਿਆਣਾ ਜ਼ੋਨ ਦੇ ਸਾਰੇ ਸਰਕਲ ਇੰਚਾਰਜਾਂ ਅਤੇ ਪ੍ਰੋਜੈਕਟ ਇੰਚਾਰਜਾਂ ਨਾਲ ਇਕ ਮੀਟਿੰਗ ਕੀਤੀ ਗਈ।
ਇਹ ਮੀਟਿੰਗ ਲੁਧਿਆਣਾ ਦੇ ਮੁੱਖ ਦਫਤਰ ਵਿੱਚ ਹੋਈ। ਮੀਟਿੰਗ ਵਿੱਚ ਮੁੱਖ ਪ੍ਰਬੰਧਕ ਸਤਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਸਰਕਲਾਂ ਦੇ ਇੰਚਾਰਜਾਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਜਮਾਲਪੁਰ, ਟਿੱਬਾ, ਕੋਹਾੜ੍ਹਾ, ਕਰੀਮਪੁਰਾ, ਪ੍ਰਭਾਤ ਨਗਰ, ਦੁਗਰੀ, ਪੱਖੋਵਾਲ ਰੋਡ, ਭਾਈ ਰਣਧੀਰ ਸਿੰਘ ਨਗਰ, ਪੰਜਾਬ ਐਗ੍ਰੀਕਲੱਚਰ ਯੂਨੀਵਰਸਿਟੀ ਅਤੇ ਡਾਬਾ ਸਰਕਲ ਦੇ ਸਰਕਲ ਇੰਚਾਰਜ ਅਤੇ ਪ੍ਰੋਜੈਕਟ ਇੰਚਾਰਜ ਸ਼ਾਮਲ ਹੋਏ।