ਸੀ. ਐਸ. ਸੀ ਅਕੈਡਮੀ ਕੁਲਥਮ ਵੱਲੋਂ ਆਰ. ਪੀ. ਐਲ. ਕੋਰਸ ਦੇ ਸਰਟੀਫਿਕੇਟ ਵੰਡੇ
- ਪੰਜਾਬ
- 15 Sep,2021
  
      ਨਵਾਂਸ਼ਹਿਰ, 15 ਸਤੰਬਰ(ਦਵਿੰਦਰ ਕੁਮਾਰ)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸੀ.ਐੱਸ.ਸੀ. ਕੰਪਿਊਟਰ ਕੇਂਦਰ ਕੁਲਥਮ ਵੱਲੋਂ ਵਿਦਿਆਰਥੀਆਂ ਦੀ ਟ੍ਰੇਨਿੰਗ ਉਪਰੰਤ ਵਿਦਿਆਰਥੀਆਂ ਦੀ ਆਰ. ਪੀ. ਐੱਲ. ਪ੍ਰੀਖਿਆ ਲਈ ਗਈ ਸੀ ਤੇ ਅੱਜ ਸੀ. ਐਸ. ਸੀ ਅਕੈਡਮੀ ਕੁਲਥਮ ਵਿਖੇ ਕੋਰਸ ਦੇ ਸਰਟੀਫਿਕੇਟ ਵੰਡੇ ਗਏ। ਇਸ ਵਿੱਚ ਵਿਦਿਆਰਥੀਆਂ ਨੂੰ ਫੀਲਡ ਐਗਜ਼ੀਕਿਊਟਿਵ ਦਾ ਕੋਰਸ ਕਰਵਾਇਆ ਗਿਆ ਸੀ ਜਿਸ ਵਿੱਚ 26 ਵਿਦਿਆਰਥੀਆ ਨੇ ਭਾਗ ਲਿਆ ਸੀ। ਸੈਂਟਰ ਦੇ ਸੰਚਾਲਕ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੱਚਿਆਂ ਨੇ ਇਹ ਫੀਲਡ ਐਗਜ਼ੀਕਿਊਟਿਵ ਦਾ ਕੋਰਸ ਪੂਰਾ ਕਰ ਲਿਆ ਸੀ ਤੇ ਅੱਜ ਅਸੀਂ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕਰ ਰਹੇ ਹਾਂ ਜਿਸ ਦਾ ਬਹੁਤ ਸਾਰੇ ਵਿਦਿਆਰਥੀਆ ਵੱਲੋਂ ਸਾਨੂੰ ਵਧੀਆ ਨਤੀਜਾ ਮਿਲੀਆ ਸੀ।
  
                        
            
                          Posted By:
 DAVINDER KUMAR
                    DAVINDER KUMAR
                  
                
              