ਦੋਰਾਹਾ ਦੇ ਸਮਾਜ ਸੇਵੀ ਆਨੰਦ ਭਰਾਵਾਂ ਨੂੰ ਸਦਮਾ ਵੱਡੇ ਭਰਾ ""ਬਦਰੀ ਨਾਥ ਆਨੰਦ"" ਦਾ ਦੇਹਾਂਤ.
- ਪੰਜਾਬ
- 03 Sep,2021
 
              
  
      ਸਮਰਾਲਾ/ਦੋਰਾਹਾਦੋਰਾਹਾ ਦੇ ਉੱਘੇ ਸਮਾਜ ਸੇਵੀ ਤੇ ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਡਾ.ਜੇ ਐੱਲ ਆਨੰਦ,ਦੋਰਾਹਾ ਕਰਿਆਨਾ ਯੂਨੀਅਨ ਦੇ ਕੈਸ਼ੀਅਰ ਸੁਰੇਸ਼ ਆਨੰਦ,ਸੁਦਰਸ਼ਨ ਆਨੰਦ,ਆਨੰਦ ਭਰਾਵਾਂ ਨੂੰ ਉਸ ਸਮੇ ਗਹਿਰਾ ਸਦਮਾ ਲਗਾ,ਜਦੋ ਕੱਲ ਓਹਨਾ ਦੇ ਤਾਇਆ ਜੀ ਦੇ ਲੜਕੇ ਸਵ.ਸ਼੍ਰੀ ਬਦਰੀ ਨਾਥ ਆਨੰਦ(ਸੇਵਾਮੁਕਤ ਪੋਲਟਰੀ ਇੰਸਪੈਕਟਰ ਸਮਰਾਲਾ)(85) ਸਪੁੱਤਰ ਸਵ.ਸ਼੍ਰੀ ਮਿਲਖੀ ਰਾਮ ਆਨੰਦ ਜੀ, ਲੰਮੇ ਸਮੇ ਤੋਂ ਬਿਮਾਰ ਹੋਣ ਕਰ ਕੇ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਨ੍ਹਾਂ ਦਾ ਅੰਤਿਮ ਸਸਕਾਰ ਕੱਲ 5 ਵਜੇ, ਸ਼ਮਸ਼ਾਨ ਘਾਟ ਸਮਰਾਲਾ ਵਿਖੇ ਰਿਸ਼ਤੇਦਾਰਾਂ ਦੋਸਤਾਂ ਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ,ਉਹਨਾਂ ਦੀ ਮ੍ਰਿਤਕ ਦੇਹਿ ਨੂੰ ਉਹਨਾਂ ਦੇ ਸਪੁੱਤਰ ਰਾਜੂ ਆਨੰਦ ਨੇ ਨੰਮ ਅੱਖਾਂ ਨਾਲ ਅਗਨੀ ਦਿੱਤੀ। ਸਵ.ਸ਼੍ਰੀ ਬਦਰੀ ਨਾਥ ਆਨੰਦ ਦੇ ਦੇਹਾਂਤ ਨਾਲ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਇਸ ਦੁੱਖ ਦੀ ਘੜੀ ਵਿਚ ਪਰਿਵਾਰਿਕ ਮੈਂਬਰਾਂ ਨਾਲ ਹਲਕਾ ਸਮਰਾਲਾ ਤੋਂ ਵਿਧਾਇਕ ਸ.ਅਮਰੀਕ ਸਿੰਘ ਢਿੱਲੋਂ ,ਸਮਰਾਲਾ ਨਗਰ ਕਾਉਂਸਿਲ ਦੇ ਪ੍ਰਧਾਨ ਸ. ਕਰਨਵੀਰ ਸਿੰਘ ਢਿੱਲੋਂ,ਸ.ਜਗਜੀਵਨ ਖੀਰਨੀਆਂ,ਜ਼ੈਲਦਾਰ ਸੁਰਿੰਦਰ ਸਿੰਘ,ਚੇਅਰਮੈਨ ਸ.ਬੰਤ ਸਿੰਘ ਦੋਬੁਰਜੀ,ਸ਼੍ਰੀ ਸੁਦਰਸ਼ਨ ਕੁਮਾਰ ਸ਼ਰਮਾ ਤੋਂ ਇਲਾਵਾ ਸਮੁਚੇ ਸ਼ਹਿਰ ਸਮਰਾਲਾ,ਦੋਰਾਹਾ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਆਨੰਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.
  
                        
            
                          Posted By:
 Amrish Kumar Anand
                    Amrish Kumar Anand
                  
                
              