ਜਗੀਰ ਕੌਰ 15 ਨਵੰਬਰ ਨੂੰ ਬੇਗੋਵਾਲ ’ਚ ਅਕਾਲੀ ਦਲ ’ਚ ਮੁੜ ਸ਼ਾਮਲ ਹੋਣਗੇ, ਸੁਖਬੀਰ ਬਾਦਲ ਕਰਨਗੇ ਸ਼ਿਰਕਤ
- ਪੰਜਾਬ
- (Asia/Kolkata)
ਭੁਲੱਥ - ਬੀਬੀ ਜਗੀਰ ਕੌਰ 15 ਨਵੰਬਰ ਨੂੰ ਬੇਗੋਵਾਲ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣਗੇ। ਦੁਪਹਿਰ 2 ਵਜੇ ਹੋਣ ਵਾਲੇ ਇਸ ਸਮਾਗਮ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਿਰਕਤ ਕਰਨਗੇ। ਪਾਰਟੀ ਆਗੂ ਅਤੇ ਵਰਕਰ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਹਨ।
ਇਹ ਸਮਾਗਮ ਪਹਿਲਾਂ 13 ਨਵੰਬਰ ਨੂੰ ਕਰਵਾਇਆ ਜਾਣਾ ਸੀ। ਸੁਖਬੀਰ ਸਿੰਘ ਬਾਦਲ ਦੇ ਦਿੱਲੀ ਵਿੱਚ ਪਹਿਲਾਂ ਤੋਂ ਤੈਅ ਰੁਝੇਵਿਆਂ ਕਾਰਨ ਇਸ ਦੀ ਤਾਰੀਖ਼ ਬਦਲ ਕੇ 15 ਨਵੰਬਰ ਕਰ ਦਿੱਤੀ ਗਈ ਹੈ।
ਸਮਾਗਮ ਨੂੰ ਹਲਕਾ ਭੁਲੱਥ ਦੀ ਸਿਆਸਤ ਲਈ ਅਹਿਮ ਮੰਨਿਆ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀ ਆਮਦ ਅਤੇ ਬੀਬੀ ਜਗੀਰ ਕੌਰ ਦੀ ਪਾਰਟੀ ਵਿੱਚ ਵਾਪਸੀ ਨੂੰ ਲੈ ਕੇ ਇਲਾਕੇ ਦੇ ਸਿਆਸੀ ਹਲਕਿਆਂ ਵਿੱਚ ਦਿਲਚਸਪੀ ਹੈ।