ਦਿੱਲੀ ਦਾ 'ਸ਼ੀਸ਼ ਮਹਿਲ' ਅਗਲੇ ਹਫ਼ਤੇ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ, ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਣ ਆਮ ਲੋਕ ਵੀ ਦੇਖ ਸਕਣਗੇ ਅੰਦਰਲਾ ਨਜ਼ਾਰਾ
- ਰਾਸ਼ਟਰੀ
- (Asia/Kolkata)
Delhi Sheesh Mahal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਰਹੇ 'ਸ਼ੀਸ਼ ਮਹਿਲ' ਨੂੰ ਅਗਲੇ ਹਫ਼ਤੇ ਤੋਂ ਆਮ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਜਾਵੇਗਾ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਸ਼ੀਸ਼ ਮਹਿਲ ਲਈ ਕਦੋਂ ਸ਼ੁਰੂ ਹੋਵੇਗੀ ਬੁਕਿੰਗ?
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਦੇਸ਼ ਦੇ ਮੀਡੀਆ ਕਰਮੀਆਂ ਨੂੰ ਸ਼ੀਸ਼ ਮਹਿਲ ਦਾ ਦੌਰਾ ਕਰਵਾਇਆ ਜਾਵੇਗਾ। ਇਸ ਦੀ ਯੋਜਨਾ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਬਣਾਈ ਗਈ ਹੈ। ਇਸ ਸਬੰਧੀ ਵਿਸਥਾਰਤ ਜਾਣਕਾਰੀ ਕੱਲ੍ਹ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਵੀ ਇਸ ਕੰਪਲੈਕਸ ਦਾ ਦੌਰਾ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਲਈ ਟਿਕਟ ਬੁਕਿੰਗ ਅਤੇ ਰਿਜ਼ਰਵੇਸ਼ਨ ਦੀ ਪ੍ਰਕਿਰਿਆ ਬਾਰੇ ਜਲਦ ਜਾਣਕਾਰੀ ਦਿੱਤੀ ਜਾਵੇਗੀ।
ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜਿਹੜੇ ਵਿਅਕਤੀ ਨੇ ਕਦੇ ਸਰਕਾਰੀ ਗੱਡੀ ਅਤੇ ਸਰਕਾਰੀ ਬੰਗਲਾ ਨਾ ਲੈਣ ਦੀ ਗੱਲ ਕਹੀ ਸੀ, ਉਸੇ ਨੇ ਕਈ ਬੰਗਲੇ, ਸਰਵੈਂਟ ਕੁਆਰਟਰ ਅਤੇ ਗੈਰੇਜ ਢਾਹ ਕੇ ਆਪਣੇ ਲਈ ਆਲੀਸ਼ਾਨ ਰਿਹਾਇਸ਼ ਤਿਆਰ ਕਰਵਾਈ।
ਵੀਅਤਨਾਮ ਤੋਂ ਮੰਗਵਾਇਆ ਗਿਆ ਸੀ ਮਾਰਬਲ
ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਰਿਹਾਇਸ਼ ਦੇ ਹਰ ਕਮਰੇ ਵਿੱਚ ਰਿਮੋਟ ਨਾਲ ਰੰਗ ਬਦਲਣ ਵਾਲੀਆਂ ਸਮਾਰਟ ਲਾਈਟਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੇ ਪਰਦੇ ਅਤੇ ਵੀਅਤਨਾਮ ਤੋਂ ਮੰਗਵਾਇਆ ਗਿਆ ਮਾਰਬਲ ਵੀ ਵਰਤਿਆ ਗਿਆ ਹੈ।
ਪ੍ਰਵੇਸ਼ ਵਰਮਾ ਨੇ ਕਿਹਾ ਕਿ ਹੁਣ ਲੋਕ ਖੁਦ ਇਸ ਪੂਰੇ ਕੰਪਲੈਕਸ ਦਾ ਦੌਰਾ ਕਰ ਸਕਣਗੇ ਅਤੇ ਇਸ ਦੀ ਅਸਲੀਅਤ ਜਾਣ ਸਕਣਗੇ। ਉਨ੍ਹਾਂ ਨੇ ਇਸ ਨੂੰ ਦਿੱਲੀ ਵਿੱਚ ਭ੍ਰਿਸ਼ਟਾਚਾਰ ਦੀ ਵੱਡੀ ਮਿਸਾਲ ਕਰਾਰ ਦਿੱਤਾ।