ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਕੈਂਪਸ ਦਮਦਮਾ ਸਾਹਿਬ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵਿਖੇ ਬੀ.ਐੱਸ.ਸੀ. ਭਾਗ ਪਹਿਲਾ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਲਈ ਵਿਭਾਗ ਦੇ ਬੀ.ਐੱਸ.ਸੀ. ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਵੱਲੋਂ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਭਾਗੀ ਕਲਚਰ ਕਮੇਟੀ ਕੋਆਰਡੀਨੇਟਰ ਅਤੇ ਕੋਆਰਡੀਨੇਟਰ ਕ੍ਰਮਵਾਰ ਮੈਡਮ ਅਨੁ ਬਾਲਾ ਤੇ ਡਾ. ਦਿਵਿਆ ਤਨੇਜਾ ਸਮੇਤ ਫੈਕਲਟੀ ਅਤੇ ਵਿਦਿਆਰਥੀਆਂ ਵੱਲੋਂ ਵਿਭਾਗ ਦੇ ਮੁਖੀ ਡਾ. ਪ੍ਰੀਤੀ ਬਾਂਸਲ ਦੀ ਜਗ੍ਹਾ ਕਾਰਜਕਾਰੀ ਮੁਖੀ ਵਜੋਂ ਡਿਊਟੀ ਨਿਭਾ ਰਹੇ ਡਾ. ਲਖਬੀਰ ਸਿੰਘ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਫਰੈਸ਼ਰ ਪਾਰਟੀ ਦਾ ਰਵਾਇਤੀ ਉਦਘਾਟਨ ਸ਼ਮਾ-ਰੌਸ਼ਨ ਕਰਨ ਨਾਲ ਹੋਇਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕਲਚਰਲ ਗਤੀਵਿਧੀਆਂ ਜਿਵੇਂ ਕਿ ਭੰਗੜਾ, ਗਾਇਕੀ, ਸ਼ਾਇਰੀ, ਹਾਸਾ-ਤਮਾਸ਼ਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਰੌਚਿਕ ਭਰਪੂਰ ਰੰਗ ਭਰਿਆ। ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਵਿੱਚੋਂ ਲੱਗਭਗ 60 ਨੇ ਰੈਂਪ-ਵਾਕ ਕੀਤੀ ਅਤੇ ਆਪਣੀ ਖੁਦ ਦੀ ਸਖਸ਼ੀਅਤ ਬਾਰੇ ਦੱਸਿਆ। ਡਾ. ਬਲਜਿੰਦਰ ਕੌਰ, ਮੈਡਮ ਰਜਨੀ ਬਾਲਾ ਅਤੇ ਡਾ. ਅਵਤਾਰ ਸਿੰਘ ਨੇ ਜੱਜ ਦੀ ਭੁਮਿਕਾ ਨਿਭਾਉਂਦੇ ਹੋਏ ਸੁਖਮਨਦੀਪ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਚਹਿਲਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਚੁਣਿਆ। ਮਿਸ ਚਾਰਮਿੰਗ ਲਈ ਸਿਮਰਪ੍ਰੀਤ ਕੌਰ, ਮਿਸਟਰ ਹੈਂਡਸਮ ਲਈ ਪ੍ਰਮਨਮੀਤ ਸਿੰਘ ਜਦੋਂ ਕਿ ਨੂਰਦੀਪ ਕੌਰ ਦੀ ਸ੍ਰਵਸ੍ਰੇਸ਼ਟ ਪੇਸ਼ਕਾਰੀ ਲਈ ਚੋਣ ਕੀਤੀ ਗਈ। ਵਿਦਿਆਰਥੀਆਂ ਦੁਆਰਾ ਫੈਕਲਟੀ ਲਈ ਆਯੋਜਤ ਖੇਲ ਗਤੀਵਿਧੀ ਵਿਚ ਡਾ. ਸਵਿਤਾ ਰਾਣੀ ਨੇ ਬਾਜੀ ਮਾਰੀ। ਇਸ ਪ੍ਰੋਗਰਾਮ ਦਾ ਲੱਗਭਗ 200 ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਆਨੰਦ ਮਾਣਿਆ। ਡਾ. ਲਖਬੀਰ ਸਿੰਘ ਨੇ ਫਰੈਸ਼ਰ ਪਾਰਟੀ ਦੇ ਆਯੋਜਨ ਲਈ ਸਬੰਧਤ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਅੰਜੂ ਸੈਣੀ, ਡਾ ਸੰਜੀਵ ਕੁਮਾਰ, ਡਾ. ਲੇਖਰਾਜ, ਡਾ. ਤਰੁਣ ਗਰਗ, ਮੈਡਮ ਸਾਰਿਕਾ ਮਿੱਤਲ, ਮੈਡਮ ਮੀਨਾਕਸ਼ੀ ਸਿੰਗਲਾ, ਡਾ ਵਰਿੰਦਰ ਕੌਰ ਵਾਲੀਆ, ਮੈਡਮ ਭਾਵਨਾ ਸੁਨਕਾਰੀਆ, ਪ੍ਰੋ. ਹਰਵਿੰਦਰ ਸਿੰਘ, ਮੈਡਮ ਰਮਨ ਤੇ ਸਟਾਫ ਮੈਂਬਰ ਸਰਵਸ੍ਰੀ ਦਿਲਬਾਗ ਸਿੰਘ, ਕਿਰਨਦੀਪ ਕੌਰ, ਰਮਣੀਕ ਸਿੰਘ, ਗੁਰਮੇਲ ਸਿੰਘ, ਅਮਰ ਨਾਥ, ਗੁਰਕਰਨਦੀਪ ਸਿੰਘ ਅਤੇ ਨਾਇਬ ਸਿੰਘ ਵੀ ਹਾਜ਼ਰ ਰਹੇ। ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ.) ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਜੀਆਂ।