ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦਾ ਫਾਈਨਲ ਨਤੀਜਾ ਜਾਰੀ, 37 ਰਾਊਂਡਾਂ ਮਗਰੋਂ ਮੁਕੇਸ਼ ਕੁਮਾਰ ਅਰੋੜਾ ਸਭ ਤੋਂ ਅੱਗੇ
- ਪੰਜਾਬ
- (Asia/Kolkata)
ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ। 23 ਸਤੰਬਰ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ 37 ਰਾਊਂਡ ਤੱਕ ਚੱਲੀ, ਜਿਸ ਤੋਂ ਬਾਅਦ ਫਾਈਨਲ ਨਤੀਜਾ ਜਾਰੀ ਕੀਤਾ ਗਿਆ।
15 ਸੀਟਾਂ ਲਈ ਕੁੱਲ 51 ਉਮੀਦਵਾਰ ਮੈਦਾਨ ਵਿੱਚ ਸਨ। ਜਾਰੀ ਕੀਤੇ ਗਏ ਫਾਈਨਲ ਨਤੀਜੇ ਮੁਤਾਬਕ ਪ੍ਰੋ. ਮੁਕੇਸ਼ ਕੁਮਾਰ ਅਰੋੜਾ ਨੇ ਸਭ ਤੋਂ ਵੱਧ 3424 ਵੋਟਾਂ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਤੋਂ ਇਲਾਵਾ ਅਸ਼ੋਕ ਗੋਇਲ, ਸੰਦੀਪ ਸਿੰਘ, ਸਿਮਰਨਜੀਤ ਸਿੰਘ ਵਿੱਲੋਂ, ਡਾ. ਸ਼ੰਕਰ ਚੌਧਰੀ ਸਮੇਤ ਕੁੱਲ 15 ਉਮੀਦਵਾਰ ਸੈਨੇਟਰ ਚੁਣੇ ਗਏ ਹਨ।
60,044 ਵੋਟਾਂ ਪਈਆਂ
ਇਸ ਚੋਣ ਵਿੱਚ 6.25 ਲੱਖ ਰਜਿਸਟਰਡ ਵੋਟਰਾਂ ਵਿੱਚੋਂ 60,044 ਵੋਟਾਂ ਪਈਆਂ। ਇਨ੍ਹਾਂ ਵਿੱਚੋਂ 6,075 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ, ਜਦਕਿ 53,969 ਵੈਧ ਵੋਟਾਂ ਦੇ ਆਧਾਰ ’ਤੇ ਚੋਣ ਨਤੀਜਾ ਤੈਅ ਕੀਤਾ ਗਿਆ।
ਫਾਈਨਲ ਨਤੀਜੇ
ਮੁਕੇਸ਼ ਕੁਮਾਰ ਅਰੋੜਾ – 3424
ਡਾ. ਸ਼ੰਕਰ ਚੌਧਰੀ – 3380
ਸਿਮਰਨਜੀਤ ਸਿੰਘ ਵਿੱਲੋਂ – 3374
ਸੰਦੀਪ ਸਿੰਘ – 3044
ਵਰਿੰਦਰ ਸਿੰਘ – 3040
ਸੁਰਜੀਤ ਸਿੰਘ – 2986
ਸੁਖਦੇਵ ਸਿੰਘ ਸਿਰਸਾ – 2985
ਜੋਧ ਸਿੰਘ – 2980
ਅਸ਼ੋਕ ਗੋਇਲ – 2775
ਅਮਰਿੰਦਰ ਮਾਨ – 2727
ਲਾਜਵੰਤ ਸਿੰਘ ਵਿਰਕ – 2517
ਗੁਰੁਰਾਜ ਸਿੰਘ – 2415
ਕਪਿਲ ਸ਼ਰਮਾ – 2392
ਮੇਹਰ ਸਿੰਘ – 2375
ਨਰੇਸ਼ ਗੌੜ – 2061