ਪੱਲ---------------- ਅਕਾਸ਼ਦੀਪ ਸਿੰਘ
- ਰਚਨਾ,ਕਹਾਣੀ,ਲੇਖ
- 01 Jun,2025

ਪੱਲ
ਕੁਝ ਪੱਲ ਲੱਗਣ ਸਜ਼ਾ ਮੈਨੂੰ
ਤੇ ਕੁਝ ਲਗਦੇ ਨੇ *ਕੈਦ* ਜਿਹੇ
ਕੁਝ ਰੁਲਦੇ ਫਿਰਨ ਦਵਾ ਖੁਣੋਂ
ਤੇ ਕੁਝ ਲਗਦੇ ਨੇ *ਵੈਦ* ਜਿਹੇ
ਕੁਝ ਸੁੰਨੇ ਸੱਖਣੇ ਉੱਜੜੇ ਪਲ
ਜੌ ਹੱਸਣ ਕਦੇ *ਅਵੈਧ* ਜਿਹੇ
ਕੁਝ ਪਲ ਸਾਉ ਸੁਲੱਖਣੇ ਜਾਪਣ
ਕੁਝ ਲਗਦੇ ਮੇਰੇ *ਐਬ* ਜਿਹੇ
ਕੁਝ ਮੈਨੂੰ ਮਿਰੇ ਯਾਰ ਹੀ ਲਗਦੇ
ਕੁਝ ਲੱਗਦੇ ਨੇ *ਡਕੈਤ* ਜਿਹੇ
ਜੌ ਗਏ ਨੇ ਛੱਡਕੇ ਦੂਰ ਤਦੋਂ
ਆ ਜਾਣਗੇ ਲਗਦਾ *ਸ਼ੈਦ* ਕਦੇ
ਕੁਝ ਟੋਇਆਂ ਵਾਂਙਰ ਪੁੱਟ ਗਏ ਨੇ
ਕਈ ਟਿੱਬਿਆਂ ਵਰਗੇ *ਹੈਨ* ਖੜ੍ਹੇ
ਕੁਝ ਪਲ ਯਾਰ ਇਬਾਦਤ ਰੁੱਝੇ
ਕੁਝ ਸੁੱਤੇ ਜਿਵੇਂ *ਗ਼ੈਰ* ਜਿਹੇ
ਪਲ ਪਲ ਯਾਰ *ਨਿਮਾਣਾ* ਲਭਦੀ
ਤੇ ਮੈ ਛੱਡੀ ਨਹੀਂ *ਉਮੈਦ* ਅਜੇ।
Posted By:

Leave a Reply