ਗੁਰੂ ਅਮਰਦਾਸ ਜੀ – ਜੀਵਨ ਤੇ ਉਪਦੇਸ਼
ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ 5 ਮਈ 1479 ਨੂੰ ਬਸਰਕੇ (ਅੰਮ੍ਰਿਤਸਰ, ਪੰਜਾਬ) ਵਿਖੇ ਹੋਇਆ। ਉਹ ਛੋਟੀ ਉਮਰ ਤੋਂ ਹੀ ਧਾਰਮਿਕ ਤੇ ਪਰਹਿਜ਼ਗਾਰ ਸਨ। 73 ਸਾਲ ਦੀ ਉਮਰ ਵਿੱਚ, ਗੁਰੂ ਅੰਗਦਦੇਵ ਜੀ ਨੇ ਉਨ੍ਹਾਂ ਨੂੰ ਗੁਰਤਾ ਗੱਦੀ ਬਖ਼ਸ਼ੀ।ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਮਜ਼ਬੂਤ ਕੀਤਾ ਤੇ ਹੁਕਮ ਦਿੱਤਾ ਕਿ "ਪਹਿਲਾਂ ਲੰਗਰ ਛਕੋ, ਫਿਰ ਦਰਸ਼ਨ ਕਰੋ"। ਉਨ੍ਹਾਂ ਨੇ 22 ਮੰਜੀਆਂ (ਧਾਰਮਿਕ ਕੇਂਦਰ) ਤੇ 52 ਪੀੜੀਆਂ (ਉਪਦੇਸ਼ਕ) ਸਥਾਪਿਤ ਕਰ ਸਿੱਖ ਧਰਮ ਨੂੰ ਮਜ਼ਬੂਤ...