Zirakpur Fire: ਜ਼ੀਰਕਪੁਰ-ਚੰਡੀਗੜ੍ਹ ਫਲਾਈਓਵਰ ’ਤੇ ਚੱਲਦੇ ਕੈਂਟਰ ਨੂੰ ਲੱਗੀ ਅੱਗ, ਡਰਾਈਵਰ ਵਾਲ-ਵਾਲ ਬਚਿਆ
- ਪੰਜਾਬ
- (Asia/Kolkata)
ਜ਼ੀਰਕਪੁਰ-ਚੰਡੀਗੜ੍ਹ ਫਲਾਈਓਵਰ ’ਤੇ ਅੱਜ ਇੱਕ ਚੱਲਦੇ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਰਾਹਗੀਰਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਤੋਂ ਬਾਅਦ ਫਲਾਈਓਵਰ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਕੈਂਟਰ ਚਾਲਕ ਬੌਬੀ ਨੇ ਦੱਸਿਆ ਕਿ ਉਹ ਡੇਰਾਬੱਸੀ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਗੱਡੀ ਦੇ ਸੈਂਸਰ ’ਤੇ ਤਾਪਮਾਨ ਵਧਣ ਦੇ ਸੰਕੇਤ ਮਿਲੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਨੇ ਤੁਰੰਤ ਕੈਂਟਰ ਸੜਕ ਕਿਨਾਰੇ ਰੋਕ ਦਿੱਤਾ ਅਤੇ ਹੇਠਾਂ ਉਤਰ ਗਿਆ। ਕੁਝ ਹੀ ਸਮੇਂ ਬਾਅਦ ਕੈਂਟਰ ਨੂੰ ਅੱਗ ਲੱਗ ਗਈ।
ਡਰਾਈਵਰ ਮੁਤਾਬਕ ਕੈਂਟਰ ਖਾਲੀ ਸੀ ਅਤੇ ਉਸ ਵਿੱਚ ਕੋਈ ਸਾਮਾਨ ਲੱਦਿਆ ਹੋਇਆ ਨਹੀਂ ਸੀ। ਸਮੇਂ ਸਿਰ ਗੱਡੀ ਰੋਕ ਕੇ ਹੇਠਾਂ ਉਤਰ ਜਾਣ ਕਾਰਨ ਉਸ ਦੀ ਜਾਨ ਬਚ ਗਈ।
ਕੈਂਟਰ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਕਾਰਨ ਫਲਾਈਓਵਰ ’ਤੇ ਲੱਗੇ ਲੰਬੇ ਜਾਮ ਨੇ ਰਾਹਗੀਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ।