ਡਾ. ਅੰਬੇਡਕਰ ਦੇ ਫਲੈਕਸ ਬੋਰਡ ਦੀ ਬੇਅਦਬੀ ਮਾਮਲਾ ਵਿੱਚ ਪੰਕਜ ਸ਼ਰਮਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਅਪੀਲ
- ਪੰਜਾਬ
- 28 Jun, 2025 01:01 PM (UTC)
ਰਾਜਪੁਰਾ, 28 ਜੂਨ[ ਰਾਜੇਸ਼ ਡਾਹਰਾ ]: ਭਾਰਤੀਯ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਆਪਣੇ ਵਫ਼ਦ ਸਾਥੀਆਂ ਸਮੇਤ ਅੱਜ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਅਤੇ ਕਾਰਜ ਸਾਧਕ ਅਫ਼ਸਰ (ਈ.ਓ.) ਅਵਤਾਰ ਚੰਦ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਮਕਸਦ ਨਗਰ ਕੌਂਸਲ ਵਿੱਚ ਕੰਟਰੈਕਟ ਆਧਾਰ 'ਤੇ ਫਾਇਰਮੈਨ ਵਜੋਂ ਕੰਮ ਕਰਦੇ ਪੰਕਜ ਸ਼ਰਮਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਅਪੀਲ ਕਰਨਾ ਸੀ।
ਪੰਕਜ ਸ਼ਰਮਾ 'ਤੇ ਪਿਛਲੇ ਦਿਨੀਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਫਲੈਕਸ ਬੋਰਡ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਰਾਜਪੁਰਾ ਸਿਟੀ ਪੁਲਿਸ ਨੇ ਇੱਕ ਫ਼ੋਨ ਰਿਕਾਰਡਿੰਗ ਦੇ ਆਧਾਰ 'ਤੇ ਐਫ.ਆਈ.ਆਰ. ਨੰਬਰ 142 ਦਰਜ ਕੀਤੀ ਸੀ। ਇਸ ਘਟਨਾ ਕਾਰਨ ਨਗਰ ਕੌਂਸਲ ਦੀ ਛਵੀ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਸ ਰੋਸ ਵਜੋਂ, ਉਪਰੋਕਤ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਨਗਰ ਕੌਂਸਲ ਨੂੰ ਲਿਖਤੀ ਰੂਪ ਵਿੱਚ ਪੰਕਜ ਸ਼ਰਮਾ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਕਾਰਜ ਸਾਧਕ ਅਫ਼ਸਰ ਅਵਤਾਰ ਸਿੰਘ ਅਤੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।
ਇਸ ਮੌਕੇ 'ਤੇ ਤਹਿਸੀਲ ਪ੍ਰਧਾਨ ਅਸ਼ੋਕ ਧਮੋਲੀ, ਤਰਸੇਮ ਲਾਲ, ਰਾਜ ਕੁਮਾਰ, ਨਰੇਸ਼ ਕੁਮਾਰ ਪ੍ਰਧਾਨ ਸੀਵਰੇਜ ਬੋਰਡ, ਵਿਜੈ ਕੁਮਾਰ, ਯੋਗੇਸ਼ ਸੈਣੀ, ਸੋਨੂੰ ਬਣਵਾੜੀ, ਅਜੈ ਬੇਂਸ ਸਮੇਤ ਕਈ ਹੋਰ ਸਾਥੀ ਮੌਜੂਦ ਸਨ।
Leave a Reply